ਕੋਲਕਾਤਾ, 4 ਦਸੰਬਰ
ਤ੍ਰਿਣਮੂਲ ਕਾਂਗਰਸ ਪਾਰਟੀ (ਟੀਐੱਮਸੀ) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਇੱਕ ਉਮਰ ਮਗਰੋਂ ਕਾਰਜ ਕੁਸ਼ਲਤਾ ਅਤੇ ਸਮਰੱਥਾ ਵਿੱਚ ਗਿਰਾਵਟ ਆਉਣ ਦਾ ਹਵਾਲਾ ਦਿੰਦਿਆਂ ਸਿਆਸਤ ਵਿੱਚ ਉਮਰ ਤੈਅ ਕਰਨ ਦੀ ਵਕਾਲਤ ਕੀਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਨੇ ਸਾਨੂੰ ਨਿਸ਼ਚਿਤ ਉਮਰ ਮਗਰੋਂ ਕਾਰਜ ਕੁਸ਼ਲਤਾ ਅਤੇ ਸਮਰੱਥਾ ’ਤੇ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸੇ ਵੀ ਹੋਰ ਪੇਸ਼ੇ ਵਾਂਗ ਰਾਜਨੀਤੀ ਵਿੱਚ ਵੀ ਸੇਵਾਮੁਕਤੀ ਦੀ ਉਮਰ ਹੋਣੀ ਚਾਹੀਦੀ ਹੈ। -ਪੀਟੀਆਈ