ਅੰਬਾਲਾ (ਹਰਿਆਣਾ), 4 ਅਕਤੂਬਰ
ਇੱਥੇ ਅੰਬਾਲਾ ਏਅਰ ਫੋਰਸ ਸਟੇਸ਼ਨ ਵਿਚ ਅੱਜ ਭਾਰਤੀ ਹਵਾਈ ਸੈਨਾ ਦੀ 17ਵੀਂ ਸਕੁਐਡਰਨ ਤੇ ਭਾਰਤੀ ਥਲ ਸੈਨਾ ਦੀ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦਾ ਇਕ ਐਫੀਲਿਏਸ਼ਨ ਹੋਈ। ਇਸ ਮੌਕੇ ਭਾਰਤੀ ਥਲ ਸੈਨਾ ਦੇ ਮੁਖੀ ਐੱਮ.ਐੱਮ. ਨਰਵਾਣੇ ਵੀ ਮੌਜੂਦ ਸਨ। ਇਸ ਐਫੀਲਿਏਸ਼ਨ ਚਾਰਟਰ ’ਤੇ ਜਨਰਲ ਨਰਵਾਣੇ ਅਤੇ 17 ਸਕੁਐਡਰਨ ਦੇ ਏਅਰ ਕੋਮੋਡੋਰ ਤਰੁਣ ਚੌਧਰੀ ਨੇ ਹਸਤਾਖਰ ਕੀਤੇ। ਇਕ ਸਰਕਾਰੀ ਬਿਆਨ ਅਨੁਸਾਰ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਅਤੇ ਪੱਛਮੀ ਏਅਰ ਕਮਾਂਡ ਦੀ ਰਾਫ਼ਾਲ ਸਕੁਐਡਰਨ ਵਿਚਾਲੇ ਹੋਈ ਇਸ ਐਫੀਲਿਏਸ਼ਨ ਨਾਲ ਦੋਹਾਂ ਸੈਨਾਵਾਂ ਵਿਚਾਲੇ ਸਮਕਾਲੀ ਟਕਰਾਅ ਵਾਲੇ ਮਾਹੌਲ ਵਿੱਚ ਸਾਂਝੀ ਨੈਤਿਕਤਾ, ਸਮਰੱਥਾ, ਸੀਮਾਵਾਂ ਅਤੇ ਫ਼ੌਜੀ ਰਣਨੀਤਕ ਸਿਧਾਂਤਾਂ ਤੇ ਸੰਕਲਪਾਂ ਦੀ ਸਾਂਝੀ ਸਮਝ ਵਿਕਸਤ ਕਰਨ ’ਚ ਮਦਦ ਮਿਲੇਗੀ। -ਪੀਟੀਆਈ