ਰਾਏਚੂਰ (ਕਰਨਾਟਕ), 21 ਅਕਤੂਬਰ
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਦੀ ‘ਭਾਰਤ ਜੋੜ ਯਾਤਰਾ’ ਅੱਜ ਮੁੜ ਕਰਨਾਟਕ ਵਿੱਚ ਦਾਖ਼ਲ ਹੋ ਗਈ। ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਵਿੱਚ ਯਾਤਰਾ ਪੂਰੀ ਕਰਨ ਬਾਅਦ ਇਥੇ ਪੁੱਜੀ। 44ਵੇਂ ਦਿਨ ਦੀ ਯਾਤਰਾ ਸਵੇਰੇ ਆਂਧਰਾ ਪ੍ਰਦੇਸ਼ ਦੇ ਕੁਰਨੂਲੂ ਜ਼ਿਲ੍ਹੇ ਦੇ ਮੰਤਰਾਲਯਮ ਮੰਦਰ ਕੰਪਲੈਕਸ ਤੋਂ ਸ਼ੁਰੂ ਹੋਈ। ਅੱਜ ਦੀ ਯਾਤਰਾ ਕਰਨਾਟਕ ਦੇ ਰਾਏਚੂਰ ਜ਼ਿਲ੍ਹੇ ਦੇ ਯਰਾਗੇਰਾ ਵਿਖੇ ਸਮਾਪਤ ਹੋਵੇਗੀ। 23 ਅਕਤੂਬਰ ਨੂੰ ਇਹ ਯਾਤਰਾ ਤਿਲੰਗਾਨਾ ’ਚ ਦਾਖਲ ਹੋਵੇਗੀ।