ਜੰਮੂ, 28 ਅਕਤੂਬਰ
ਜੰਮੂ ਦੇ ਰੇਲਵੇ ਸਟੇਸ਼ਨ ਨੇੜੇ ਨਾਲੇ ਵਿੱਚੋਂ 18 ਡੈਟੋਨੇਟਰ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਰੇਲਵੇ ਸਟੇਸ਼ਨ ਅਤੇ ਇਸ ਦੇ ਆਲੇ-ਦੁਆਲੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਰੇਲਵੇ ਪੁਲੀਸ ਨੇ ਵੀਰਵਾਰ ਸ਼ਾਮ ਨੂੰ ਸਟੇਸ਼ਨ ਦੇ ਨੇੜੇ ਬੈਗ ਵਿੱਚੋਂ 18 ਡੈਟੋਨੇਟਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕਰਕੇ ਅਤਿਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਬੈਗ ਟੈਕਸੀ ਸਟੈਂਡ ਕੋਲ ਨਾਲੇ ਵਿੱਚ ਪਿਆ ਮਿਲਿਆ ਸੀ।