ਨਵੀਂ ਦਿੱਲੀ, 23 ਜੁਲਾਈ
ਸੁਪਰੀਮ ਕੋਰਟ ਨੇ ਵੋਡਾਫੋਨ ਆਈਡੀਆ ਤੇ ਭਾਰਤੀ ਏਅਰਟੈੱਲ ਸਣੇ ਦੂਰਸੰਚਾਰ ਖੇਤਰ ਦੀਆਂ ਵੱਡੀਆਂ ਕੰਪਨੀਆਂ ਵੱਲੋਂ ਉਨ੍ਹਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਤੈਅਸ਼ੁਦਾ ਕੁੱਲ ਮਾਲੀਏ (ਏਜੀਆਰ) ਦੇ ਮੁਲਾਂਕਣ ’ਚ ਗਲਤੀਆਂ ਦੋਸ਼ ਲਾਉਂਦਿਆਂ ਦਾਇਰ ਕੀਤੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਹਨ। ਜਸਟਿਸ ਐੱਨ. ਨਾਗੇਸ਼ਵਰ ਰਾਓ ਨੇ ਹੁਕਮ ਸੁਣਾਉਂਦਿਆਂ ਕਿਹਾ, ‘ਸਾਰੀਆਂ ਅਰਜ਼ੀਆਂ ਖਾਰਜ ਕੀਤੀਆਂ ਜਾਂਦੀਆਂ ਹਨ।’ ਟੈਲੀਕਾਮ ਕੰਪਨੀਆਂ ਨੇ ਦਲੀਲ ਦਿੱਤੀ ਸੀ ਕਿ ਮੁਲਾਂਕਣ ਦੇ ਹਿਸਾਬ ਦੀਆਂ ਤਰੁੱਟੀਆਂ ਨੂੰ ਠੀਕ ਕੀਤਾ ਜਾਵੇ ਤੇ ਇਸ ਵਿੱਚ ਦੁਹਰਾ ਦੇ ਮਾਮਲੇ ਵੀ ਹਨ। ਪਿਛਲੇ ਸਾਲ ਸਤੰਬਰ ਮਹੀਨੇ ਸੁਪਰੀਮ ਕੋਰਟ ਨੇ ਟੈਲੀਕਾਮ ਸਰਵਿਸ ਪ੍ਰੋਵਾਈਡਰਾਂ ਨੂੰ ਏਜੀਆਰ ਬਕਾਏ ਦੇ 93,520 ਕਰੋੜ ਰੁਪਏ ਅਦਾ ਕਰਨ ਲਈ 10 ਸਾਲਾਂ ਦਾ ਸਮਾਂ ਦਿੱਤਾ ਸੀ। -ਪੀਟੀਆਈ