ਨਵੀਂ ਦਿੱਲੀ: ਜੀ-20 ਦੇ ਆਗੂਆਂ ਨੇ 2024 ਤੱਕ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਪੂਰੀ ਤਰ੍ਹਾਂ ਅਤੇ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਵਿਵਾਦਾਂ ਨਾਲ ਨਜਿੱਠਣ ਵਾਲੀ ਪ੍ਰਣਾਲੀ ਬਾਰੇ ਚਰਚਾ ਕਰਨ ਲਈ ਪ੍ਰਤੀਬੱਧਤਾ ਜ਼ਾਹਿਰ ਕੀਤੀ ਹੈ। ਜਨੇਵਾ ਆਧਾਰਿਤ ਇਹ 164 ਮੈਂਬਰੀ ਸੰਸਥਾ ਆਲਮੀ ਬਰਾਮਦ ਤੇ ਦਰਾਮਦ ਤੋਂ ਇਲਾਵਾ ਮੈਂਬਰ ਮੁਲਕਾਂ ਵਿਚਾਲੇ ਵਪਾਰ ਵਿਵਾਦਾਂ ਬਾਰੇ ਫ਼ੈਸਲੇ ਲੈਂਦੀ ਹੈ। ਜੀ-20 ਦੇ ਮੈਂਬਰਾਂ ਨੇ ਕਿਹਾ, ‘ਅਸੀਂ ਤਾਲਮੇਲ ਵਾਲੀ ਪ੍ਰਕਿਰਿਆ ਰਾਹੀਂ ਆਪਣੇ ਸਾਰੇ ਕੰਮਾਂ ਨੂੰ ਬਿਹਤਰ ਬਣਾਉਣ ਲਈ ਡਬਲਯੂਟੀਓ ਦੇ ਸੁਧਾਰਾਂ ਨੂੰ ਅੱਗੇ ਵਧਾਉਣ ਦੀ ਲੋੜ ਨੂੰ ਦੁਹਰਾਉਂਦੇ ਹਾਂ ਅਤੇ 2024 ਤੱਕ ਸਾਰੇ ਮੈਂਬਰ ਮੁਲਕਾਂ ਲਈ ਮੁਕੰਮਲ ਤੇ ਚੰਗੀ ਤਰ੍ਹਾਂ ਕਾਰਜਸ਼ੀਲ ਵਿਵਾਦ ਸੁਲਝਾਊ ਪ੍ਰਣਾਲੀ ਬਾਰੇ ਚਰਚਾ ਲਈ ਪ੍ਰਤੀਬੱਧ ਹਾਂ।’ -ਪੀਟੀਆਈ