ਅਮਰਾਵਤੀ, 11 ਸਤੰਬਰ
ਪ੍ਰੋਫ਼ੈਸਰ ਦਿਲੀਪ ਮਾਲਖੇੜੇ, ਜੋ ਕਿ ਮੌਜੂਦਾ ਸਮੇਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਲਾਹਕਾਰ (ਐਡਵਾਈਜ਼ਰ) ਹਨ, ਨੂੰ ਮਹਾਰਾਸ਼ਟਰ ’ਚ ਸੰਤ ਗਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ ਦਾ ਨਵਾਂ ਉਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਮਹਰਾਸ਼ਟਰ ਦੇ ਰਾਜਪਾਲ ਬੀਐੱਸ ਕੋਸ਼ਿਆਰੀ ਵੱਲੋਂ ਇਹ ਨਿਯੁਕਤੀ ਪੰਜ ਸਾਲਾਂ ਵਾਸਤੇ ਕੀਤੀ ਗਈ ਹੈੈ। ਯੂਨੀਵਰਸਿਟੀ ਨੇ ਇੱਕ ਬਿਆਨ ’ਚ ਦੱਸਿਆ ਕਿ ਮਾਲਖੇੜੇ, ਡਾ. ਮੁਰਲੀਧਰ ਚੰਦੇਕਰ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸ ਸਾਲ ਪਹਿਲੀ ਜੂਨ ਨੂੰ ਖਤਮ ਹੋ ਗਿਆ ਸੀ। ਮਾਲਖੇੜੇ 2016 ਤੋਂ ਏਆਈਸੀਟੀਈ ’ਚ ਡੈਪੂਟੇਸ਼ਨ ’ਤੇ ਹਨ। -ਪੀਟੀਆਈ