ਨਵੀਂ ਦਿੱਲੀ (ਪੱਤਰ ਪ੍ਰੇਰਕ): ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਨੇ ਐੱਮਬੀਬੀਐੱਸ ਪੂਰਕ-2021 ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਜੋ ਇਸ ਸਾਲ ਮਈ ਵਿੱਚ ਹੋਣੀਆਂ ਸਨ। ਸਰਕਾਰੀ ਵੈੱਬਸਾਈਟ ’ਤੇ ਜਾਰੀ ਇਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਸੰਸਥਾ ਨੇ ਐਲਾਨ ਕੀਤਾ ਹੈ ਕਿ ਦੂਜੀ ਐੱਮਬੀਬੀਐੱਸ ਤੇ ਅੰਤਿਮ ਐੱਮਬੀਬੀਐੱਸ ਪੂਰਕ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਫੈਸਲਾ ਕਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ ਲਿਆ ਗਿਆ ਹੈ। ਸੰਸਥਾ ਨੇ ਸਾਰੀਆਂ ਪ੍ਰੈਕਟੀਕਲ, ਕਲੀਨਿਕਲ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਹਨ ਜੋ ਮਈ ਵਿੱਚ ਹੋਣੀਆਂ ਸਨ। ਇਨ੍ਹਾਂ ਤੋਂ ਇਲਾਵਾ ਨਵੀਂ ਦਿੱਲੀ ਅਤੇ ਨੈਸ਼ਨਲ ਕੈਂਸਰ ਇੰਸਟੀਚਿਊਟ, ਝੱਜਰ (ਹਰਿਆਣਾ) ਲਈ ਨਿਕਲੀਆਂ ਪ੍ਰੋਗਰਾਮਰ, ਰਿਸੈਪਸਨਿਸਟ, ਜੂਨੀਅਰ ਹਿੰਦੀ ਅਨੁਵਾਦਕ ਪੜਾਅ-II ਦੀਆਂ ਅਸਾਮੀਆਂ ਦੀ ਭਰਤੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਗਈ ਹੈ।