ਨਵੀਂ ਦਿੱਲੀ, 4 ਅਕਤੂਬਰ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਤਵਾਰ ਨੂੰ ਕਿਹਾ ਹੈ ਕਿ ਸਰਕਾਰ ਨੂੰ ਅਗਲੇ ਸਾਲ ਜੁਲਾਈ ਤੱਕ20-25 ਕਰੋੜ ਲੋਕਾਂ ਨੂੰ ਕੋਵਿਡ-19 ਦੇ ਟੀਕਾਕਰਣ ਅਧੀਨ ਲਿਆਉਣ ਲਈ 40-50 ਕਰੋੜ ਖੁਰਾਕਾਂ ਪ੍ਰਾਪਤ ਕਰਨ ਤੇ ਇਨ੍ਹਾਂ ਦੀ ਵਰਤੋਂ ਦਾ ਅਨੁਮਾਨ ਲਗਾਇਆ ਹੈ। ਨਾਲ ਹੀ ਅਕਤੂਬਰ ਦੇ ਅਖੀਰ ਤੱਕ ਰਾਜਾਂ ਤੋਂ ਟੀਕਿਆਂ ਲਈ ਅਹਿਮੀਅਤ ਵਾਲੇ ਅਬਾਦੀ ਸਮੂਹਾਂ ਦੀ ਸੂਚੀ ਪ੍ਰਾਪਤ ਕਰਨ ਲਈ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ।