ਨਵੀਂ ਦਿੱਲੀ, 30 ਨਵੰਬਰ
ਓਮੀਕਰੋਨ ਦੇ ਵਧਦੇ ਖਤਰੇ ਕਾਰਨ ਕੇਂਦਰ ਸਰਕਾਰ ਨੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜੋ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੇ। ਇਸ ਨਾਲ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੇ ਘੰਟੇ ਵੀ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਤੋਂ ਅਮਰੀਕਾ, ਕੈਨੇਡਾ, ਬਰਤਾਨੀਆ, ਦੁਬਈ ਜਾਣ ਲਈ ਕਿਰਾਇਆ ਵਿਚ 30 ਤੋਂ 60 ਫੀਸਦੀ ਤਕ ਵਾਧਾ ਹੋ ਗਿਆ ਹੈ।