ਨਵੀਂ ਦਿੱਲੀ/ਮੁੰਬਈ, 18 ਅਗਸਤ
ਇਸ ਹਫ਼ਤੇ ਦੇ ਸ਼ੁਰੂ ’ਚ ਲੰਡਨ ਦੇ ਇਕ ਹੋਟਲ ਵਿਚ ਏਅਰ ਇੰਡੀਆ ਦੀ ਇਕ ਮਹਿਲਾ ਕੈਬਿਨ ਕਰੂ ਮੈਂਬਰ ’ਤੇ ਕਥਿਤ ਤੌਰ _ਤੇ ਕਿਸੇ ਨੇ ਹਮਲਾ ਕੀਤਾ ਸੀ।
ਏਅਰਲਾਈਨ ਦੀ ਸਥਾਨਕ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਇੱਕ ਬਿਆਨ ਵਿੱਚ ਏਅਰ ਇੰਡੀਆ ਦੇ ਬੁਲਾਰੇ ਨੇ ਇਹ ਘਟਨਾ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਚੇਨ ਵੱਲੋਂ ਸੰਚਾਲਿਤ ਇੱਕ ਹੋਟਲ ਵਾਪਰੀ ਜਿਸ ’ਚ ਸਾਡੇ ਚਾਲਕ ਦਲ ਦੀ ਇੱਕ ਮੈਂਬਰ ’ਤੇ ਹਮਲਾ ਕੀਤਾ ਗਿਆ ਜਿਸ ਤੋਂ ਉਹ ਬਹੁਤ ਦੁਖੀ ਹਨ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਇਕ ਬੇਘਰ ਵਿਅਕਤੀ ਹੋਟਲ ਦੇ ਕਮਰੇ ਵਿਚ ਦਾਖਲ ਹੋਇਆ ਜਿੱਥੇ ਉਸ ਨੇ ਮਹਿਲਾ ਕੈਬਿਨ ਕਰੂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਆ ਕੇ ਉਸ ਨੂੰ ਬਚਾਇਆ ਅਤੇ ਵਿਅਕਤੀ ਨੂੰ ਫੜ ਲਿਆ ਗਿਆ। ਇਹ ਘਟਨਾ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਨੇੜੇ ਇੱਕ ਸਟਾਰ ਹੋਟਲ ਵਿੱਚ ਵਾਪਰੀ। ਸੂਤਰਾਂ ਨੇ ਦੱਸਿਆ ਕਿ ਕੈਬਿਨ ਕਰੂ ਮੈਂਬਰ ਭਾਰਤ ਪਰਤ ਆਈ ਹੈ ਅਤੇ ਉਸ ਦੀ ਕਾਉਂਸਲਿੰਗ ਚੱਲ ਰਹੀ ਹੈ। -ਪੀਟੀਆਈ