ਨਵੀਂ ਦਿੱਲੀ, 12 ਜੁਲਾਈ
ਏਅਰ ਇੰਡੀਆ ਨੇ ਅੱਜ ਕਿਹਾ ਕਿ 8 ਜੁਲਾਈ ਨੂੰ ਟਰਾਂਟੋ ਤੋਂ ਦਿੱਲੀ ਜਾ ਰਹੀ ਉਡਾਣ ਵਿੱਚ ਇਕ ਪੁਰਸ਼ ਯਾਤਰੀ ਨੇ ਚਾਲਕ ਦਲ ਤੇ ਹੋਰਨਾਂ ਯਾਤਰੀਆਂ ਨਾਲ ਕੁੱਟਮਾਰ ਕੀਤੀ ਅਤੇ ਪਖਾਨੇ ਦੇ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਾਇਆ। ਕੌਮੀ ਰਾਜਧਾਨੀ ਦਿੱਲੀ ਪਹੁੰਚਣ ’ਤੇ ਇਸ ਯਾਤਰੀ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ। ਉਹ ਇਕ ਨੇਪਾਲੀ ਨਾਗਰਿਕ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ, ‘‘ਟਰਾਂਟੋ ਤੋਂ ਦਿੱਲੀ ਲਈ 8 ਜੁਲਾਈ ਨੂੰ ਰਵਾਨਾ ਹੋਈ ਉਡਾਣ ਨੰਬਰ ਏਆਈ 188 ਵਿੱਚ ਇਕ ਯਾਤਰੀ ਨੇ ਪਖਾਨੇ ਵਿੱਚ ਸਿਗਰਟਨੋਸ਼ੀ ਦਾ ਯਤਨ ਕੀਤਾ ਤੇ ਪਖਾਨੇ ਦੇ ਦਰਵਾਜ਼ੇ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਚਾਲਕ ਦਲ ਸਣੇ ਹੋਰਨਾਂ ਯਾਤਰੀਆਂ ਨਾਲ ਕੁੱਟਮਾਰ ਕੀਤੀ। ਦਿੱਲੀ ਪਹੁੰਚਣ ’ਤੇ ਇਸ ਵਿਅਕਤੀ ਨੂੰ ਸੁਰੱਖਿਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਘਟਨਾ ਬਾਰੇ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। -ਪੀਟੀਆਈ