ਨਵੀਂ ਦਿੱਲੀ, 25 ਅਕਤੂਬਰ
ਇਜ਼ਰਾਈਲ ਅਤੇ ਅਤਿਵਾਦੀ ਸਮੂਹ ਹਮਾਸ ਵਿਚਾਲੇ ਜਾਰੀ ਤਣਾਅ ਦਰਮਿਆਨ ਏਅਰ ਇੰਡੀਆ ਨੇ ਤਲ ਅਵੀਵ ਲਈ ਆਪਣੀਆਂ ਨਿਰਧਾਰਤ ਉਡਾਣਾਂ ਦੀ ਮੁਅੱਤਲੀ 2 ਨਵੰਬਰ ਤੱਕ ਵਧਾ ਦਿੱਤੀ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਏਅਲਾਈਨ ਨੇ 7 ਅਕਤੂਬਰ ਤੋਂ ਤਲ ਅਵੀਵ ਲਈ ਕੋਈ ਨਿਰਧਾਰਤ ਉਡਾਣ ਨਹੀਂ ਚਲਾਈ ਹੈ। -ਪੀਟੀਆਈ