ਨਵੀਂ ਦਿੱਲੀ: ਉੱਤਰੀ ਅਮਰੀਕਾ ਵਿੱਚ 5ਜੀ ਇੰਟਰਨੈੱਟ ਦੀ ਤਾਇਨਾਤੀ ਕਰਕੇ ਜਹਾਜ਼ ਦੀ ਨੈਵੀਗੇਸ਼ਨ ਪ੍ਰਣਾਲੀ ’ਤੇ ਪੈਣ ਵਾਲੇ ਅਸਰ ਦੇ ਹਵਾਲੇ ਨਾਲ ਏਅਰ ਇੰਡੀਆ ਵੱਲੋਂ ਭਾਰਤ-ਅਮਰੀਕਾ ਰੂਟ ’ਤੇ ਆਪਣੀਆਂ 8 ਉਡਾਣਾਂ ਰੱਦ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਜਹਾਜ਼ ਨਿਰਮਾਤਾ ਬੋਇੰਗ ਵੱਲੋਂ ਦਿੱਤੀ ਮਨਜ਼ੂਰੀ ਤੋਂ ਬਾਅਦ ਏਅਰ ਇੰਡੀਆ ਨੇ ਇਨ੍ਹਾਂ ਵਿੱਚੋਂ 6 ਉਡਾਣਾਂ ਨੂੰ ਅੱਜ ਮੁੜ ਬਹਾਲ ਕਰ ਦਿੱਤਾ ਹੈ। ਅਮਰੀਕੀ ਹਵਾਬਾਜ਼ੀ ਰੈਗੂਲੇਟਰ ਫੈਡਰਲ ਏਵੀਏਸ਼ਨ ਐਡਮਨਿਸਟਰੇਸ਼ਨ ਨੇ ਅੱਜ ਜਾਰੀ ਸੱਜਰੀਆਂ ਹਦਾਇਤਾਂ ਵਿੱਚ ਕਿਹਾ ਕਿ ਬੋਇੰਗ ਬੀ777 ਸਣੇ ਕੁਝ ਹੋਰਨਾਂ ਜਹਾਜ਼ਾਂ ਵਿੱਚ ਫਿਟ ਰੇਡੀਓ ਐਲਟੀਮੀਟਰਜ਼ 5ਜੀ ਸੇਵਾਵਾਂ ਕਰਕੇ ਅਸਰਅੰਦਾਜ਼ ਨਹੀਂ ਹੋਣਗੇ। -ਪੀਟੀਆਈ