ਨਵੀਂ ਦਿੱਲੀ: ਏਅਰ ਇੰਡੀਆ ਨੇ ਏਅਰਬੱਸ ਤੇ ਬੋਇੰਗ ਨਾਲ 470 ਜਹਾਜ਼ ਖ਼ਰੀਦਣ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਹ ਜਹਾਜ਼ ਕਰੀਬ 70 ਅਰਬ ਅਮਰੀਕੀ ਡਾਲਰ ‘ਚ ਖਰੀਦੇ ਜਾਣਗੇ। ਟਾਟਾ ਦੀ ਮਾਲਕੀ ਵਾਲੀ ਏਅਰਲਾਈਨ ਵੱਲੋਂ ਖਰੀਦੇ ਜਾਣ ਵਾਲੇ ਜਹਾਜ਼ਾਂ ਵਿਚ ਵੱਡੇ ਜਹਾਜ਼ ਵੀ ਸ਼ਾਮਲ ਹਨ। ਏਅਰਲਾਈਨ ਨੇ ਕਿਹਾ ਕਿ ਏ350-1000, ਏ350-900, 787 ਡਰੀਮਲਾਈਨਰਜ਼, ਬੋਇੰਗ 777ਐਕਸ, ਏਅਰਬੱਸ ਏ320 ਨੀਓ ਤੇ ਹੋਰ ਜਹਾਜ਼ ਖਰੀਦੇ ਜਾਣਗੇ। ਇਹ ਸਮਝੌਤਾ ਪੈਰਿਸ ਏਅਰ ਸ਼ੋਅ ਦੌਰਾਨ ਹੋੲਆ। -ਪੀਟੀਆਈ