ਜੈਸਲਮੇਰ, 18 ਸਤੰਬਰ
ਜੈਸਲਮੇਰ ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ਲਈ 148 ਰੁਪਏ ਖ਼ਰਚੇ ਜਾਣਗੇ। ਰੇਲਵੇ ਸਟੇਸ਼ਨ ਨੂੰ ਵਿਰਾਸਤੀ ਦਿਖ ਦੇ ਨਾਲ ਨਾਲ ਦੋ ਸਾਲਾਂ ਦੇ ਅੰਦਰ ਉਥੇ ਹਵਾਈ ਅੱਡੇ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਦੇ ਉਸਾਰੀ ਵਿਭਾਗ ਵੱਲੋਂ ਸਟੇਸ਼ਨ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਡਿਵੀਜ਼ਨਲ ਰੇਲਵੇ ਮੈਨੇਜਰ ਗੀਤਿਕਾ ਪਾਂਡੇ ਨੇ ਕਿਹਾ ਕਿ ਜੈਸਲਮੇਰ ਰੇਲਵੇ ਸਟੇਸ਼ਨ ਨੂੰ ਤਿੰਨ ਮੰਜ਼ਿਲਾ ਬਣਾਏ ਜਾਣ ਦੇ ਨਾਲ ਨਾਲ ਇਸ ਨੂੰ ਵਿਰਾਸਤੀ ਦਿਖ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਿਰਦੇਸ਼ਾਂ ’ਤੇ ਜੈਸਲਮੇਰ ਰੇਲਵੇ ਸਟੇਸ਼ਨ ਦੀ ਨੁਹਾਰ ਬਦਲੀ ਜਾ ਰਹੀ ਹੈ। ਨਵੀਂ ਇਮਾਰਤ ਦੀ ਉਸਾਰੀ ਲਈ ਪੀਲੇ ਪੱਥਰ ਦੀ ਵਰਤੋਂ ਕੀਤੀ ਜਾਵੇਗੀ। -ਪੀਟੀਆਈ