ਨਵੀਂ ਦਿੱਲੀ, 8 ਅਪਰੈਲ
ਇਥੋਂ ਦੀ ਇਕ ਅਦਾਲਤ ਨੇ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਬੋਰਡ ਦੇ ਚੇਅਰਮੈਨ ਆਕਾਰ ਪਟੇਲ ਨੂੰ ਇਜਾਜ਼ਤ ਲਏ ਬਿਨਾਂ ਦੇਸ਼ ਨਾ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸੀਬੀਆਈ ਦੇ ਹੁਕਮਾਂ ’ਤੇ ਰੋਕ ਲਾਉਂਦਿਆਂ ਨਿਰਦੇਸ਼ ਦਿੱਤੇ ਕਿ ਉਹ ਪਟੇਲ ਖ਼ਿਲਾਫ਼ ਜਾਰੀ ਲੁੱਕ ਆਊਟ ਸਰਕੁਲਰ ਵਾਪਸ ਲਵੇ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਸੀਬੀਆਈ ਵੱਲੋਂ ਦਾਖ਼ਲ ਪਟੀਸ਼ਨ ’ਤੇ ਇਹ ਹੁਕਮ ਜਾਰੀ ਕੀਤੇ ਹਨ ਜਿਸ ’ਚ ਜਾਂਚ ਏਜੰਸੀ ਨੇ ਮੰਗ ਕੀਤੀ ਸੀ ਕਿ ਮੈਜਿਸਟਰੇਟੀ ਅਦਾਲਤ ਦੇ ਹੁਕਮਾਂ ਨੂੰ ਸੋਧਿਆ ਜਾਵੇ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਉਹ ਪਟੇਲ ਤੋਂ ਮੁਆਫ਼ੀ ਮੰਗੇ। ਅਦਾਲਤ ਨੇ ਕੇਸ ਦੀ ਸੁਣਵਾਈ 12 ਅਪਰੈਲ ਤੱਕ ਲਈ ਮੁਲਤਵੀ ਕਰ ਦਿੱਤੀ। ਪਟੇਲ ਨੂੰ ਬੀਤੀ ਰਾਤ ਵੀ ਹਵਾਈ ਅੱਡੇ ’ਤੇ ਮੁੜ ਰੋਕਿਆ ਗਿਆ ਸੀ ਅਤੇ ਜਾਣਕਾਰੀ ਦਿੱਤੀ ਗਈ ਸੀ ਕਿ ਸੀਬਆਈ ਨੇ ਐੱਲਓਸੀ ਵਾਪਸ ਨਹੀਂ ਲਿਆ ਹੈ। -ਪੀਟੀਆਈ