ਕੋਲਕਾਤਾ, 2 ਨਵੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਸੰਗਠਨ ਅਲ ਕਾਇਦਾ ਨਾਲ ਸਬੰਧਤ ਇੱਕ ‘ਸਾਜ਼ਿਸ਼ਕਰਤਾ’ ਨੂੰ ਪੱਛਮੀ ਬੰਗਾਲ ਦੇ ਜ਼ਿਲ੍ਹਾ ਮੁਰਸ਼ਿਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਨੇ ਅੱਜ ਜਾਰੀ ਬਿਆਨ ’ਚ ਦੱਸਿਆ ਕਿ ਮੁਲਜ਼ਮ ਮੋਮਿਨ ਮੋਂਡਾਲ (32) ਨੂੰ ਰਾਣੀਨਗਰ ਤੋਂ ਐਤਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਉਹ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇੱਕ ਮਦਰੱਸੇ ’ਚ ਵਿੱਚ ਅਧਿਆਪਕ ਵਜੋਂ ਕਰ ਰਿਹਾ ਸੀ ਅਤੇ ਉਹ ਅਲ ਕਾਇਦਾ ਦੇ ਮੈਂਬਰਾਂ ਵੱਲੋਂ ਰਚੀਆਂ ਗਈਆਂ ਸਾਜ਼ਿਸ਼ਾਂ ਲਈ ਕੀਤੀਆਂ ਲੜੀਵਾਰ ਬੈਠਕਾਂ ’ਚ ਸ਼ਾਮਲ ਹੁੰਦਾ ਰਿਹਾ ਹੈ। ਉਹ ਸੰਗਠਨ ਲਈ ਨਵੇਂ ਮੈਂਬਰਾਂ ਦੀ ਭਰਤੀ ਦੀ ਵੀ ਕੋਸ਼ਿਸ਼ ਕਰ ਰਿਹਾ ਸੀ। -ਏਜੰਸੀ