ਸ਼ਿਮਲਾ, 1 ਅਗਸਤ
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਇਲਾਕੇ ਵਿਚ ਮੀਂਹ ਤੇ ਜ਼ਮੀਨ ਖ਼ਿਸਕਣ ਕਾਰਨ ਫਸੇ ਸਾਰੇ ਲੋਕਾਂ ਨੂੰ ਅੱਜ ਕੱਢ ਲਿਆ ਗਿਆ ਹੈ। ਇਨ੍ਹਾਂ ਵਿਚ ਸੈਲਾਨੀ ਵੀ ਸ਼ਾਮਲ ਸਨ। ਕਰੀਬ 370 ਜਣੇ ਉਦੈਪੁਰ ਕੋਲ ਫਸ ਗਏ ਸਨ। ਪ੍ਰਸ਼ਾਸਨ ਮੁਤਾਬਕ 194 ਲੋਕਾਂ ਨੂੰ ਉਦੈਪੁਰ, ਤਿਰਲੋਕੀਨਾਥ ਤੇ ਹੋਰ ਥਾਵਾਂ ਤੋਂ ਕੱਢਿਆ ਗਿਆ ਹੈ।
19 ਜਣਿਆਂ ਨੂੰ ਹੈਲੀਕੌਪਟਰ ਤੇ 175 ਨੂੰ ਸੜਕ ਰਾਹੀਂ ਕੱਢਿਆ ਗਿਆ ਹੈ। 178 ਲੋਕਾਂ ਨੂੰ ਸ਼ਨਿਚਰਵਾਰ ਬਚਾਇਆ ਗਿਆ ਸੀ। ਮੁੱਖ ਮੰਤਰੀ ਠਾਕੁਰ ਨੇ ਲਿਆ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਾਹੌਲ ਦੇ ਤੋਜ਼ਿੰਗ ਨਾਲੇ ਕੋਲ ਬੱਦਲ ਫਟਣ ਕਾਰਨ ਇਹ ਲੋਕ ਉੱਥੇ ਫਸ ਗਏ ਸਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਨਿਚਰਵਾਰ ਲਾਹੌਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ ਤੇ ਸਥਿਤੀ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨਾਲ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਬਾਰਡਰ ਰੋਡਸ ਆਰਗੇਨਾਈਜ਼ੇਸ਼ਨ ਤੇ ਆਈਟੀਬੀਪੀ ਦੀ ਟੀਮ ਵੀ ਸੀ। -ਪੀਟੀਆਈ