ਨਵੀਂ ਦਿੱਲੀ, 1 ਅਗਸਤ
ਕੋਵਿਡ-19 ਬਾਰੇ ਉੱਚ ਪੱਧਰੀ ਮੰਤਰੀ ਸਮੂਹ (ਜੀਓਐੱਮ) ਨੇ ਸਿਹਤ ਮੰਤਰਾਲੇ ਦੀ ਤਜਵੀਜ਼ ’ਤੇ ਦੇਸ਼ ’ਚ ਬਣੇ ਵੈਂਟੀਲੇਟਰਾਂ ਦੀ ਬਰਾਮਦਗੀ ਦੀ ਇਜਾਜ਼ਤ ਦੇਣ ’ਤੇ ਸਹਿਮਤੀ ਜਤਾਈ ਹੈ। ਕਰੋਨਾ ਕਾਰਨ ਮੌਤ ਦੀ ਦਰ ਘੱਟ ਕੇ 2.15 ਫ਼ੀਸਦ ’ਤੇ ਆਉਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 31 ਜੁਲਾਈ ਤੱਕ ਮੁਲਕ ’ਚ ਸਿਰਫ਼ 0.22 ਫ਼ੀਸਦ ਮਰੀਜ਼ ਹੀ ਵੈਂਟੀਲੇਟਰ ’ਤੇ ਸਨ। ਮੰਤਰੀ ਸਮੂਹ ਦੇ ਫ਼ੈਸਲੇ ਦੀ ਜਾਣਕਾਰੀ ਵਿਦੇਸ਼ੀ ਵਪਾਰ ਦੇ ਡਾਇਰੈਕਟਰ ਜਨਰਲ ਨੂੰ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਨੇ ਕਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦਿਆਂ 24 ਮਾਰਚ ਨੂੰ ਹਰ ਤਰ੍ਹਾਂ ਦੇ ਵੈਂਟੀਲੇਟਰਾਂ ਦੀ ਬਰਾਮਦਗੀ ’ਤੇ ਰੋਕ ਲਗਾ ਦਿੱਤੀ ਸੀ। –ਪੀਟੀਆਈ