ਸ੍ਰੀਨਗਰ, 9 ਜੁਲਾਈ
ਕਸ਼ਮੀਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਖਰਾਬ ਮੌਸਮ ਕਰਕੇ ਬੰਦ ਪਈ ਅਮਰਨਾਥ ਯਾਤਰਾ ਅੱਜ ਪੰਜਤਰਨੀ ਤੇ ਸ਼ੇਸ਼ਨਾਗ ਬੇਸ ਕੈਂਪਾਂ ਤੋਂ ਮੁੜ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਖਰਾਬ ਮੌਸਮ ਤੇ ਜੰਮੂ ਸ੍ਰੀਨਗਰ ਹਾਈਵੇਅ ਬੰਦ ਹੋਣ ਕਰਕੇ ਜੰਮੂ ਤੋਂ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਬੈਚ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਵਾਦੀ ਵਿੱਹ ਭਾਰੀ ਮੀਂਹ ਕਰਕੇ 700 ਤੋਂ ਵੱਧ ਅਮਰਨਾਥ ਯਾਤਰੀ ਫੌਜ ਵੱਲੋਂ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਵਿੱਚ ਸਥਾਪਿਤ ਕੈਂਪ ਵਿੱਚ ਰੁਕੇ ਹੋਏ ਹਨ। -ਪੀਟੀਆਈ