ਜੈਪੁਰ, 4 ਫਰਵਰੀ
ਸਾਬਕਾ ਵਿਦੇਸ਼ ਸਕੱਤਰ ਸ਼ਿਆਮ ਸਰਨ ਨੇ ਕਿਹਾ ਹੈ ਕਿ ਕੁਆਡ ਦੇ ਗਠਨ ਲਈ ਅਮਰੀਕਾ ਨੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੇਲੇ ਪਾਸਾ ਵੱਟ ਲਿਆ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਚਾਹੁੰਦਾ ਸੀ ਕਿ ਮਨਮੋਹਨ ਸਿੰਘ ਆਪਣੇ ਜਪਾਨੀ ਹਮਰੁਤਬਾ ਨੂੰ ਆਖਣ ਕਿ ਉਹ ਹਿੰਦ ਪ੍ਰਸ਼ਾਂਤ ਖ਼ਿੱਤੇ ’ਤੇ ਕੇਂਦਰਤ ਇਸ ਗੱਠਜੋੜ ਨੂੰ ਹੱਲਾਸ਼ੇਰੀ ਨਾ ਦੇਣ। ਸ਼ਨਿਚਰਵਾਰ ਨੂੰ ਜੈਪੁਰ ਸਾਹਿਤ ਮੇਲੇ (ਜੇਐੱਲਐੱਫ) ’ਚ ਸਰਨ ਨੇ ਕਿਹਾ ਕਿ ਅਮਰੀਕਾ ਨੇ ਕੁਆਡ ’ਤੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਉਸ ਨੂੰ ਇਰਾਨ ਅਤੇ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮਾਂ ਦੇ ਮੁੱਦੇ ’ਤੇ ਚੀਨ ਨੂੰ ਆਪਣੇ ਪਾਲੇ ’ਚ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਉਸ ਸਮੇਂ ਦਲੀਲ ਦਿੱਤੀ ਸੀ ਕਿ ਨਾ ਤਾਂ ਚੀਨ ਅਤੇ ਨਾ ਹੀ ਰੂਸ ਕੁਆਡ ਤੋਂ ਬਹੁਤ ਖੁਸ਼ ਹਨ। -ਪੀਟੀਆਈ