ਨਵੀਂ ਦਿੱਲੀ: ਉਚੇਰੀ ਸਿੱਖਿਆ ਸਕੱਤਰ ਦੇ ਅਹੁਦੇ ਤੋਂ ਪਿਛਲੇ ਮਹੀਨੇ ਸੇਵਾਮੁਕਤ ਹੋਏ ਅਮਿਤ ਖਰੇ ਦੀ ਠੇਕੇ ਦੇ ਆਧਾਰ ’ਤੇ ਦੋ ਸਾਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਲਾਹਕਾਰ ਵਜੋਂ ਨਿਯੁਕਤੀ ਕੀਤੀ ਗਈ। ਇਸ ਸਬੰਧੀ ਪ੍ਰਸੋਨਲ ਮੰਤਰਾਲੇ ਨੇ ਮੰਗਲਵਾਰ ਨੂੰ ਆਦੇਸ਼ ਜਾਰੀ ਕੀਤਾ। ਖਰੇ ਝਾਰਖੰਡ ਕਾਡਰ ਦੇ 1985 ਬੈਚ ਦੇ ਆਈਏਐਸ ਅਧਿਕਾਰੀ ਹਨ। -ਪੀਟੀਆਈ