ਅਹਿਮਦਾਬਾਦ, 1 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਗੁਜਰਾਤ ਵਿਚ ਅਹਿਮਦਾਬਾਦ ਨੂੰ ਗਾਂਧੀ ਨਗਰ ਨਾਲ ਜੋੜਨ ਵਾਲੇ ਕੌਮੀ ਸ਼ਾਹਰਾਹ ਉੱਤੇ ਇਕ ਐਲੀਵੇਟਿਡ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ। ਐਲੀਵੇਟਿਡ ਕੋਰੀਡੋਰ ਨਾਲ ਆਵਾਜਾਈ ਵਿਚ ਸੁਵਿਧਾ ਹੋਵੇਗੀ ਅਤੇ ਇਸ ਮਹੱਤਵਪੂਰਨ ਸੜਕ ਉੱਤੇ ਭੀੜ ਘਟੇਗੀ। ਅਹਿਮਦਾਬਾਦ ਦੇ ਗੋਟਾ ਫਲਾਈਓਵਰ ਅਤੇ ਇੱਥੇ ਸਾਇੰਸ ਸਿਟੀ ਫਲਾਈਓਵਰ ਵਿਚਾਲੇ 170 ਕਰੋੜ ਰੁਪਏ ਦੀ ਲਾਗਤ ਨਾਲ ਬਣੇ 2.36 ਕਿਲੋਮੀਟਰ ਲੰਬੇ ਐਲੀਵੇਟਿਡ ਕੋਰੀਡੋਰ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ ਉੱਤੇ ਆਵਾਜਾਈ ਆਸਾਨ ਹੋ ਜਾਵੇਗੀ। ਉਦਘਾਟਨ ਸਬੰਧੀ ਸਮਾਰੋਹ ਵਿਚ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਮੌਜੂਦ ਸਨ। -ਪੀਟੀਆਈ