ਭੋਪਾਲ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਅਪਰੈਲ ਨੂੰ ਭੋਪਾਲ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨਗੇ। ਉਹ ਜੰਬੂਰੀ ਮੈਦਾਨ ’ਚ ਜੰਗਲਾਤ ਸੁਸਾਇਟੀ ਦੇ ‘ਵਨ ਜਨਜਾਤੀ ਸੰਮੇਲਨ’ ਵਿਚ ਹਿੱਸਾ ਲੈਣਗੇ। ਇਸ ਦੌਰਾਨ ਉਹ ਭੋਪਾਲ ਸਥਿਤ ਕੇਂਦਰੀ ਪੁਲੀਸ ਸਿਖ਼ਲਾਈ ਅਕਾਦਮੀ ਵਿਚ ਹੋਣ ਵਾਲੀ ਸਰਬ ਭਾਰਤੀ ਪੁਲੀਸ ਸਾਇੰਸ ਕਾਂਗਰਸ ਵਿਚ ਵੀ ਹਿੱਸਾ ਲੈਣਗੇ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਾਹ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ