ਇੰਫ਼ਾਲ, 21 ਸਤੰਬਰ
ਮਨੀਪੁਰ ਦੇ ਚੁਰਾਚਾਂਦਪੁਰ ਵਿਚ ਪੁਲੀਸ ਨੇ ਗੋਲਾ ਬਾਰੁਦ ਅਤੇ ਰਾਕੇਟ ਵਰਗੇ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਦੇ ਦੌਰਾਨ ਇਹ ਗੋਲਾ ਬਾਰੁਦ ਬਰਾਮਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਨੀਪੁਰ ਵਿਚ ਪਿਛਲੇ ਵਰ੍ਹੇ ਚਲਦੀ ਤੋਂ ਮੇੲਤੀ ਅਤੇ ਕੁਕੀ ਸਮੁਦਾਇ ਦੇ ਲੋਕਾਂ ਵਿਚ ਹਿੰਸਾ ਦੌਰਾਨ 200 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। ਵੱਖਵਾਦੀਆਂ ਨੇ ਵਿਰੋਧੀ ਸਮੁਦਾਇ ਦੇ ਪਿੰਡਾਂ ਨੂੰ ਨਿਸ਼ਾਨਾ ਬਣਾਉਣ ਲਈ ਹੁਣ ਡਰੋਨ ਅਤੇ ਆਧੁਨਿਕ ਰਾਕੇਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪੀਟੀਆਈ