ਨਵੀਂ ਦਿੱਲੀ/ਅਹਿਮਦਾਬਾਦ: ਅਮੂਲ ਦਾ ਟਵਿੱਟਰ ਖਾਤਾ ਕੁਝ ਸਮੇਂ ਲਈ ਬਲੌਕ ਕਰ ਦਿੱਤਾ ਗਿਆ, ਜਿਸ ਕਾਰਨ ਰੌਲਾ ਪੈ ਗਿਆ। ਟਵਿੱਟਰ ਦਾ ਕਹਿਣਾ ਹੈ ਕਿ ਸੁਰੱਖਿਆ ਸਬੰਧੀ ਕਾਰਨਾਂ ਕਰਕੇ ਇਹ ਖਾਤਾ ਕੁਝ ਸਮੇਂ ਲਈ ਬਲੌਕ ਕੀਤਾ ਗਿਆ ਸੀ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ, ਜੋ ਅਮੂਲ ਬਰਾਂਡ ਦੇ ਖਾਧ ਪਦਾਰਥ ਬਣਾਉਂਦੀ ਹੈ, ਦਾ ਟਵਿੱਟਰ ਖਾਤਾ 4 ਜੂਨ ਦੀ ਸ਼ਾਮ ਨੂੰ ਬਲੌਕ ਕੀਤਾ ਗਿਆ। ਇਹ ਖਾਤਾ 5 ਜੂਨ ਨੂੰ ਬਹਾਲ ਕੀਤਾ ਗਿਆ। ਦੱਸਣਯੋਗ ਹੈ ਕਿ ਚੀਨੀ ਵਸਤਾਂ ਦੇ ਬਾਈਕਾਟ ਸਬੰਧੀ ਅਮੂਲ ਨੇ 3 ਜੂਨ ਨੂੰ ‘ਐਗਜ਼ਿਟ ਦਿ ਡਰੈਗਨ’ (ਡਰੈਗਨ ਨੂੰ ਛੱਡੋ) ਲਿਖਿਆ ਸੁਨੇਹਾ ਪੋਸਟ ਕੀਤਾ ਸੀ।
-ਪੀਟੀਆਈ