ਨਵੀਂ ਦਿੱਲੀ, 6 ਨਵੰਬਰ
ਕੌਮੀ ਜਾਂਚ ਏਜੰਸੀ(ਐਨਆਈਏ) ਦੀ ਤਿੰਨ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਕੈਨੇਡਾ ਪੁੱਜੀ। ਇਹ ਟੀਮ ਉਥੇ ਸਿੱਖਜ਼ ਫਾਰ ਜਸਟਿਸ ਅਤੇ ਹੋਰਨਾਂ ਖਾਲਿਸਤਾਨ ਪੱਖੀ ਸੰਗਠਨਾਂ ਦੇ ਫੰਡਿੰਗ ਰੂਟ ਦਾ ਪਤਾ ਲਗਾਉਣ ਲਈ ਉਥੇ ਗਈ ਹੈ। ਸੂਤਰਾਂ ਅਨੁਸਾਰ, ਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਵਿਦੇਸ਼ਾਂ ਵਿੱਚ ਖਾਲਿਸਤਾਨ ਪੱਖੀ ਸੰਗਠਨਾਂ ਨੂੰ ਮਿਲਦੀ ਫੰਡਿੰਗ ਦੇ ਸਰੋਤਾਂ ਦੀ ਜਾਂਚ ਕਰੇਗੀ। ਜਾਂਚ ਟੀਮ ਇਨ੍ਹਾਂ ਭਾਰਤ ਵਿਰੋਧੀ ਜਥੇਬੰਦੀਆਂ ਦੇ ਅਤਿਵਾਦੀ ਸੰਗਠਨਾਂ(ਐਸਐਫਜੇ ਅਤੇ ਹੋਰਨਾਂ ਖਾਲਿਸਤਾਨ ਪੱਖੀ ਜਥੇਬੰਦੀਆਂ ਜਿਵੇਂ ਜ਼ਿੰਦਾਬਾਦ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ)ਨਾਲ ਫੰਡਿੰਗ ਦੇ ਸਬੰਧਾਂ ਦੀ ਜਾਂਚ ਕਰੇਗੀ। ਕੇਂਦਰੀ ਜਾਂਚ ਟੀਮ ਅਮਰੀਕਾ, ਯੂਕੇ, ਆਸਟਰੇਲੀਆ ਅਤੇ ਜਰਮਨੀ ਵਰਗੇ ਵਿਦੇਸ਼ੀ ਮੁਲਕਾਂ ਤੋਂ ਖਾਲਿਸਤਾਨ ਦਹਿਸ਼ਤੀ ਸੰਗਠਨਾਂ ਨੂੰ ਮਿਲਦੀ ਫੰਡਿੰਗ ਦੀ ਵੀ ਜਾਂਚ ਕਰੇਗੀ। -ਏਜੰਸੀ