ਕੁਰਨੂਲ (ਆਂਧਰਾ ਪ੍ਰਦੇਸ਼), 25 ਅਕਤੂਬਰ
ਬੰਨੀ ਤਿਉਹਾਰ ਦੌਰਾਨ ਕੁਰਨੂਲ ਜ਼ਿਲ੍ਹੇ ਦੇ ਦੇਵਰਾਗੱਟੂ ਪਿੰਡ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਪਗ 40 ਲੋਕ ਜ਼ਖਮੀ ਹੋ ਗਏ, ਇਹ ਜਾਣਕਾਰੀ ਇੱਕ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਮਨਾਏ ਜਾ ਰਹੇ ਤਿਉਹਾਰ ਮੌਕੇ ਇਕ ਦਿਸ਼ਾ ਵਿੱਚ ਸੁੱਟੀ ਗਈ ਇੱਕ ਬਲਦੀ ਟਾਰਚ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਇੱਕ ਦਰੱਖਤ ਦੀ ਟਾਹਣੀ ਤੋਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਤਿਉਹਾਰਾਂ ਦਾ ਵਧੀਆ ਦ੍ਰਿਸ਼ ਦੇਖਣ ਲਈ ਕਈ ਲੋਕ ਦਰੱਖਤਾਂ ਦੀਆਂ ਟਾਹਣੀਆਂ ‘ਤੇ ਚੜ੍ਹ ਗਏ ਸਨ। ਇਸ ਤੋਂ ਇਲਾਵਾ, ਤਿਉਹਾਰਾਂ ਮੌਕੇ ਹੋਣ ਵਾਲੀ ਲਾਠੀ ਲੜਾਈ ਦੌਰਾਨ, 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ। -ਪੀਟੀਆਈ