ਅਮਰਾਵਤੀ, 11 ਅਪਰੈਲ
ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਕੋਨਾਰਕ ਐਕਸਪ੍ਰੈੱਸ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ-ਘੱਟ ਛੇ ਜਣਿਆਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਗੁਹਾਟੀ ਜਾਣ ਵਾਲੀ ਇੱਕ ਸੁਪਰਫਾਸਟ ਐਕਸਪ੍ਰੈੱਸ ਦੇ ਯਾਤਰੀ ਸਨ ਅਤੇ ਰੇਲਗੱਡੀ ਵਿੱਚ ਤਕਨੀਕੀ ਸਮੱਸਿਆ ਕਾਰਨ ਬਟਵਾ ਪਿੰਡ ਨੇੜੇ ਰੇਲਵੇ ਟਰੈਕ ’ਤੇ ਉੱਤਰ ਗਏ ਸਨ। ਇਸੇ ਦੌਰਾਨ ਉਲਟ ਪਾਸਿਓਂ ਆ ਰਹੀ ਕੋਨਾਰਕ ਐਕਸਪ੍ਰੈੱਸ ਉਨ੍ਹਾਂ ਦੇ ਉੱਤੋਂ ਦੀ ਲੰਘ ਗਈ। ਸ੍ਰੀਕਾਕੁਲਮ ਦੇ ਐੱਸਪੀ ਜੀ.ਆਰ. ਰਾਧਿਕਾ ਨੇ ਦੱਸਿਆ ਕਿ ਹੁਣ ਤੱਕ ਛੇ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਹਾਦਸੇ ਦੌਰਾਨ ਹੋਰ ਮੌਤਾਂ ਤਾਂ ਨਹੀਂ ਹੋਈਆਂ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਪੀਟੀਆਈ