ਅਮਰਾਵਤੀ, 29 ਦਸੰਬਰ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਂਧਰਾ ਪ੍ਰਦੇਸ਼ ਵਿਚ 2024 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ‘ਤੇ ਸੂਬੇ ਦੇ ਲੋਕਾਂ ਨੂੰ ਪੰਜਾਹ ਰੁਪਏ ਵਿਚ ਸ਼ਰਾਬ ਦੀ ਬੋਤਲ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਸੋਮੂ ਵੀਰਰਾਜੂ ਨੇ ਜਨਤਕ ਮੀਟਿੰਗ ਵਿੱਚ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਸਰਕਾਰ ਅਤੇ ਵਿਰੋਧੀ ਤੇਲਗੂ ਦੇਸ਼ਮ ਪਾਰਟੀ ਦੀ ਆਲੋਚਨਾ ਕੀਤੀ। ਰਾਜ ਵਿੱਚ ਸ਼ਰਾਬ ਦੀਆਂ ਉੱਚੀਆਂ ਕੀਮਤਾਂ ਬਾਰੇ ਸ੍ਰੀ ਵੀਰਰਾਜੂ ਨੇ ਕਿਹਾ,‘ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਰਾਜ ਵਿੱਚ ਇੱਕ ਕਰੋੜ ਲੋਕ (ਸ਼ਰਾਬ) ਪੀਂਦੇ ਹਨ। ਤੁਸੀਂ ਭਾਜਪਾ ਨੂੰ ਵੋਟ ਦਿਓ, ਅਸੀਂ ਤੁਹਾਨੂੰ 75 ਰੁਪਏ ਦੀ ਸ਼ਰਾਬ ਦੇਵਾਂਗੇ। ਜੇ ਚੰਗੀ ਆਮਦਨ ਰਹੀ ਤਾਂ ਅਸੀਂ ਇਸ ਨੂੰ ਯਕੀਨੀ ਤੌਰ ‘ਤੇ ਸਿਰਫ਼ 50 ਰੁਪਏ ਵਧੀਆ ਸ਼ਰਾਬ ਦੀ ਬੋਤਲ ਦੇਵਾਂਗੇ।’