ਨਵੀਂ ਦਿੱਲੀ: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦਿਆਂ ਕੇਂਦਰੀ ਕੈਬਨਿਟ ਨੇ ਉਨ੍ਹਾਂ ਨੂੰ ਡੀਏ ਅਤੇ ਮਹਿੰਗਾਈ ਰਾਹਤ ਦੀ 4 ਫ਼ੀਸਦ ਵਾਧੂ ਕਿਸ਼ਤ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ ਪਹਿਲੀ ਜੁਲਾਈ ਤੋਂ ਮਿਲੇਗਾ। ਸਰਕਾਰ ਦੇ ਇਸ ਕਦਮ ਨਾਲ ਕੇਂਦਰ ਸਰਕਾਰ ਦੇ ਕਰੀਬ 41.85 ਲੱਖ ਮੁਲਾਜ਼ਮਾਂ ਅਤੇ 69.76 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਡੀਏ ’ਚ ਵਾਧੇ ਨਾਲ ਸਾਲਾਨਾ 6.591.36 ਕਰੋੜ ਰੁਪਏ ਅਤੇ ਵਿੱਤੀ ਵਰ੍ਹੇ 2022-23 (ਜੁਲਾਈ, 2022 ਤੋਂ ਫਰਵਰੀ, 2023 ਦੇ 8 ਮਹੀਨਿਆਂ ਲਈ) ’ਚ 4,394.24 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। -ਪੀਟੀਆਈ