ਨਵੀਂ ਦਿੱਲੀ, 25 ਜੁਲਾਈ
ਰਾਸ਼ਟਰਮੰਡਲ ਖੇਡਾਂ ਲਈ ਮਹਿਲਾਵਾਂ ਦੀ 4X400 ਮੀਟਰ ਰਿਲੇਅ ਟੀਮ ’ਚ ਸ਼ਾਮਲ ਇੱਕ ਅਥਲੀਟ ਨੂੰ ਪਾਬੰਦੀਸ਼ੁਦਾ ਦਵਾਈਆਂ ਲੈਣ ਲਈ ਪਾਜ਼ੇਟਿਵ ਪਾਏ ਜਾਣ ਮਗਰੋਂ ਭਾਰਤੀ ਟੀਮ ਵਿੱਚੋਂ ਬਾਹਰ ਕੀਤਾ ਜਾਣਾ ਲਗਪਗ ਤੈਅ ਹੈ। ਹਾਲਾਂਕਿ ਕੋਈ ਵੀ ਅਧਿਕਾਰੀ ਡੋਪ ਟੈਸਟ ’ਚ ਫੇਲ੍ਹ ਹੋਈ ਖਿਡਾਰਨ ਦਾ ਨਾਮ ਜ਼ਾਹਿਰ ਕਰਨ ਲਈ ਤਿਆਰ ਨਹੀਂ ਹੈ। ਇੱਕ ਆਲ੍ਹਾ ਸੂਤਰ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਲਈ ਜਾਣ ਵਾਲੀ ਰਿਲੇਅ ਟੀਮ ਦੀ ਇੱਕ ਮੈਂਬਰ ਪਾਜ਼ੇਟਿਵ ਪਾਈ ਗਈ ਹੈ ਅਤੇ ਉਸ ਨੂੰ ਟੀਮ ਵਿੱਚੋਂ ਬਾਹਰ ਕੀਤਾ ਜਾਵੇਗਾ।’’ ਇਸ ਤੋਂ ਪਹਿਲਾਂ ਦੌੜਾਕ ਐੱਸ. ਧਨਲਕਸ਼ਮੀ ਅਤੇ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਬਾਬੂ ਨੂੰ ਡੋਪ ਟੈਸਟ ’ਚ ਫੇਲ੍ਹ ਹੋਣ ਮਗਰੋਂ ਭਾਰਤੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। -ਪੀਟੀਆਈ