ਨਵੀਂ ਦਿੱਲੀ, 9 ਅਗਸਤ
ਸਰਕਾਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਦੇ ਨਵੇਂ ਚੇਅਰਮੈਨ ਲਈ ਅਰਜ਼ੀਆਂ ਮੰਗੀਆਂ ਹਨ। ਮੌਜੂਦਾ ਚੇਅਰਮੈਨ ਸੁਪ੍ਰਤਿਮ ਬੰਦੋਪਾਧਿਆਏ ਦਾ ਕਾਰਜਕਾਲ ਅਗਲੇ ਸਾਲ ਜਨਵਰੀ ਵਿੱਚ ਖ਼ਤਮ ਹੋ ਰਿਹਾ ਹੈ। ਪੀਐੱਫਆਰਡੀਏ ਚੇਅਰਮੈਨ ਪੰਜ ਸਾਲ ਜਾਂ 65 ਸਾਲ ਦੀ ਉਮਰ ਤੱਕ ਅਹੁਦਾ ਸੰਭਾਲਦਾ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਅਹੁਦੇ ਲਈ ਘਰ ਅਤੇ ਕਾਰ ਦੀ ਸਹੂਲਤ ਤੋਂ ਬਿਨਾਂ 4.50 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਸੀਨੀਅਰ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਿੱਚ ਸੀਈਓ, ਸੀਐੱਫਓ ਅਤੇ ਸੀਓਓ ਵਜੋਂ ਕੰਮ ਕਰ ਚੁੱਕੇ ਅਧਿਕਾਰੀ ਵੀ ਇਸ ਅਹੁਦੇ ਲਈ ਅਰਜ਼ੀਆਂ ਭੇਜ ਸਕਦੇ ਹਨ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਪੰਜ ਸਤੰਬਰ ਹੈ। -ਪੀਟੀਆਈ