ਨਵੀਂ ਦਿੱਲੀ, 14 ਜੁਲਾਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦੋ ਦਰਜਨ ਤੋਂ ਵੱਧ ਨਵੇਂ ਭਰਤੀ ਅਤੇ ਹੁਣੇ ਜਿਹੇ ਤਰੱਕੀ ਦੇਣ ਵਾਲੇ ਅਧਿਕਾਰੀਆਂ ਨੂੰ ਦੇਸ਼ ’ਚ ਵੱਖ ਵੱਖ ਅਹਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ। ਜਾਂਚ ਏਜੰਸੀ ਵੱਲੋਂ ਪਿਛਲੇ ਹਫ਼ਤੇ ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜੁਆਇੰਟ ਡਾਇਰੈਕਟਰ ਰੈਂਕ ’ਤੇ ਕੁੱਲ 29 ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ’ਚ ਈਡੀ ਕਾਡਰ ਦੇ 9 ਅਧਿਕਾਰੀਆਂ ਦੀ ਤਾਇਨਾਤੀ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਕੇਂਦਰੀ ਵਿੱਤ ਮੰਤਰਾਲੇ ਨੇ ਹੁਣੇ ਜਿਹੇ ਤਰੱਕੀ ਦਿੱਤੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਈਡੀ ’ਚੋਂ ਹੀ ਕਈ ਅਫ਼ਸਰਾਂ ਨੂੰ ਤਰੱਕੀ ਦੇ ਕੇ ਜੁਆਇੰਟ ਡਾਇਰੈਕਟਰ ਪੱਧਰ ਦਾ ਰੈਂਕ ਦਿੱਤਾ ਗਿਆ ਹੈ। ਕਾਡਰ ਅਫ਼ਸਰਾਂ ਨੂੰ ਈਡੀ ਦੇ ਭੁਬਨੇਸ਼ਵਰ, ਰਾਏਪੁਰ, ਭੁਪਾਲ, ਚੇਨਈ, ਗੁਹਾਟੀ ਅਤੇ ਦਿੱਲੀ ਸਥਿਤ ਦਫ਼ਤਰਾਂ ’ਚ ਜੁਆਇੰਟ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ