ਨਵੀਂ ਦਿੱਲੀ, 1 ਸਤੰਬਰ: ਆਈਪੀਐੱਸ ਅਫ਼ਸਰ ਚਾਰੂ ਸਿਨਹਾ ਕਸ਼ਮੀਰ ਘਾਟੀ ’ਚ ਸੀਆਰਪੀਐੱਫ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਕਮਾਂਡਰ ਬਣੇ ਹਨ। ਉਹ ਤੇਲੰਗਾਨਾ ਕੇਡਰ ਦੇ 1996 ਬੈਚ ਦੇ ਮਹਿਲਾ ਅਧਿਕਾਰੀ ਹਨ ਜਿਨ੍ਹਾਂ ਨੂੰ ਸੀਆਰਪੀਐੱਫ ਦੇ ਸ੍ਰੀਨਗਰ ਸੈਕਟਰ ’ਚ ਆਈਜੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਹੁਣ ਤੱਕ ਜੰਮੂ ਵਿੱਚ ਸੀਆਰਪੀਐੱਫ ਦੇ ਆਈਜੀ ਵਜੋਂ ਸੇਵਾ ਨਿਭਾ ਰਹੇ ਸਨ। ਕੁਝ ਸਾਲ ਪਹਿਲਾਂ ਮੱਧ ਪ੍ਰਦੇਸ਼ ਕੈਡਰ ਦੀ 1993 ਬੈਚ ਦੀ ਆਈਪੀਐੱਸ ਅਫਸਰ ਸੋਨਾਲੀ ਮਿਸ਼ਰਾ ਨੇ ਇੱਕ ਹੋਰ ਨੀਮ ਫੌਜੀ ਦਸਤੇ ਬਾਰਡਰ ਸਕਿਊਰਿਟੀ ਫੋਰਸ ਦੇ ਆਈਜੀ ਵਜੋਂ ਸੇਵਾਵਾਂ ਨਿਭਾਈਆਂ ਸਨ। ਸੀਆਰਪੀਐੱਫ ਹੈਡਕੁਆਰਟਰ ਵੱਲੋਂ ਬੀਤੇ ਦਿਨ ਜਾਰੀ ਹੁਕਮਾਂ ਅਨੁਸਾਰ ਨੌਂ ਹੋਰ ਆਈਪੀਐੱਸ ਅਫਸਰਾਂ ਨੂੰ ਵੀ ਕਸ਼ਮੀਰ ਘਾਟੀ ’ਚ ਤਾਇਨਾਤ ਕੀਤਾ ਹੈ।-ਪੀਟੀਆਈ