ਨਵੀਂ ਦਿੱਲੀ: ਸੁਪਰੀਮ ਕੋਰਟ ਕੌਲਿਜੀਅਮ (ਜੱਜਾਂ ਦੇ ਸਮੂਹ) ਨੇ ਬੰਬੇ ਹਾਈ ਕੋਰਟ ਦੇ ਤਿੰਨ ਵਧੀਕ ਜੱਜਾਂ ਦੀ ਸਥਾਈ ਜੱਜਾਂ ਵਜੋਂ ਨਿਯੁਕਤੀ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਕੌਲਿਜੀਅਮ ਨੇ 14 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਉਪਰੋਕਤ ਫੈਸਲਾ ਲਿਆ ਸੀ, ਜਿਸ ਨੂੰ ਅੱਜ ਸਿਖਰਲੀ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ। ਬੰਬੇ ਹਾਈ ਕੋਰਟ ਦੇ ਜਿਨ੍ਹਾਂ ਤਿੰਨ ਵਧੀਕ ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਮਾਧਵ ਜਯਾਜੀਰਾਓ ਜਾਮਦਾਰ, ਅਮਿਤ ਭਾਲਚੰਦਰਾ ਬੋਰਕਰ ਤੇ ਸ੍ਰੀਕਾਂਤ ਦੱਤਾਤ੍ਰੇਅ ਕੁਲਕਰਨੀ ਸ਼ਾਮਲ ਹਨ। ਇਸ ਦੇ ਨਾਲ ਹੀ ਕੌਲਿਜੀਅਮ ਨੇ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤੀ ਲਈ ਜਸਟਿਸ ਅਭੈ ਆਹੂਜਾ ਦੇ ਨਾਂ ਦੀ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ। ਕੌਲਿਜੀਅਮ ਨੇ ਕੁਝ ਹੋਰ ਫੈਸਲੇ ਵੀ ਕੀਤੇ ਹਨ, ਜਿਨ੍ਹਾਂ ਬਾਰੇ ਸੁਪਰੀਮ ਕੋਰਟ ਦੀ ਵੈੱਬਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ। -ਪੀਟੀਆਈ