ਦੇਹਰਾਦੂਨ, 25 ਜਨਵਰੀ
ਹਰਿਦੁਆਰ ’ਚ ਲੱਗਣ ਵਾਲੇ ਅਗਾਮੀ ਕੁੰਭ ਮੇਲੇ ’ਚ ਇਸ਼ਨਾਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਗੰਗਾ ਵਿੱਚ ਚੁੱਬੀ ਲਾਉਣ ਤੋਂ ਪਹਿਲਾਂ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਵਿਖਾਉਣੀ ਹੋਵੇਗੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਰਟੀਆਰ-ਪੀਸੀਆਰ ਟੈਸਟ ਦੀ ਇਹ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ। ਆਰਟੀਆਰ-ਪੀਸੀਆਰ ਟੈਸਟ ਕੋਵਿਡ-19 ਦੀ ਮਾਰ ਹੇਠ ਆਉਣ ਵਾਲੇ ਮਰੀਜ਼ ਦੀ ਪਛਾਣ ਲਈ ਕੀਤਾ ਜਾਂਦਾ ਹੈ। -ਪੀਟੀਆਈ