ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਮਾਰਚ
ਅਰਿੰਦਮ ਬਾਗਚੀ ਨੂੰ ਵਿਦੇਸ਼ੀ ਮੰਤਰਾਲੇ ਦਾ ਤਰਜਮਾਨ ਨਿਯੁਕਤ ਕੀਤਾ ਗਿਆ ਹੈ। ਉਹ ਅਨੁਰਾਗ ਸ੍ਰੀਵਾਸਤਵ ਦੀ ਥਾਂ ਲੈ ਰਹੇ ਹਨ। ਸ੍ਰੀਵਾਸਤਵ ਨੇ ਉਨ੍ਹਾਂ ਨੂੰ ਅੱਜ ਅਹੁਦੇ ਦਾ ਕਾਰਜਭਾਰ ਸੌਂਪਿਆ। ਕਾਰਜਭਾਰ ਸੰੰਭਾਲਣ ਮਗਰੋਂ ਬਾਗਚੀ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਮੈਂ ਅਧਿਕਾਰਤ ਤਰਜਮਾਨ ਵਜੋਂ ਅਹੁਦਾ ਸੰਭਾਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਸਾਰਿਆਂ ਨਾਲ ਮਿਲ ਕੇ ਕੰਮ ਕਰਦਿਆਂ ਨਵੀਂ ਭੂਮਿਕਾ ਵਿੱਚ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਵਾਂਗਾ।’’ ਸ੍ਰੀ ਵਾਸਤਵ ਨੇ ਆਪਣੇ ਆਖ਼ਰੀ ਟਵੀਟ ਵਿੱਚ ਬਾਗਚੀ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।