ਇਦੌਰ (ਮੱਧ ਪ੍ਰਦੇਸ਼), 8 ਜਨਵਰੀ
ਹੇਅਰ ਸਟਾਈਲਿਸਟ ਜਾਵੇਦ ਹਬੀਬ ਵੱਲੋਂ ਇਕ ਮਹਿਲਾ ਦੇ ਵਾਲਾਂ ਨੂੰ ਸਵਾਰਨ ਸਮੇਂ ਸਿਰ ’ਤੇ ਕਥਿਤ ਤੌਰ ’ਤੇ ਥੁੱਕ ਸੁੱਟਣ ਦੇ ਮਾਮਲੇ ਤੋਂ ਭੜਕੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕਾਰਕੁਨਾਂ ਨੇ ਇਥੇ ਹਬੀਬ ਦੇ ਬਰਾਂਡ ਹੇਠ ਚਲ ਰਹੇ ਸੈਲੂਨਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ। ਕਰਣੀ ਸੈਨਾ ਦੇ ਇਕ ਅਹੁੇਦਦਾਰ ਨੇ ਦੱਸਿਆ ਕਿ ਜੇਕਰ ਇਦੌਰ ਵਿੱਚ ਹਬੀਬ ਬਰਾਂਡ ਦੇ ਨਾਂ ਨਾਲ ਚਲ ਰਿਹਾ ਇਕ ਵੀ ਸੈਲੂਨ ਖੁੱਲ੍ਹਾ ਹੋਇਆ ਦੇਖਿਆ ਗਿਆ ਤਾਂ ਉਸ ਦੀ ਭੰਨਤੋੜ ਕੀਤੀ ਜਾਵੇਗੀ। -ਪੀਟੀਆਈ