ਸ੍ਰੀਨਗਰ, 14 ਅਕਤੂਬਰ
ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿੱਚ ਆਨੰਤਨਾਗ ਵਿੱਚ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਫੌਜ ਦੇ ਲੜਾਕੂ ਕੁੱਤੇ ਜ਼ੂਮ ਨੂੰ ਮਰਨ ਉਪਰੰਤ ਚਿਨਾਰ ਕੋਰ ਵੱਲੋਂ ਚਿਨਾਰ ਵਾਰ ਮੈਮੋਰੀਅਲ ਬਦਾਮੀ ਬਾਗ ਵਿੱਚ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਏਡੀਐੱਸ ਔਜਲਾ ਦੀ ਅਗਵਾਈ ਵਿੱਚ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਜ਼ੂਮ ਨੇ ਮੁਕਾਬਲੇ ਤੋਂ ਪਹਿਲਾਂ ਨਾ ਸਿਰਫ਼ ਅਤਿਵਾਦੀਆਂ ਦੀ ਛੁਪਣਗਾਹ ਹੀ ਲੱਭੀ ਸਗੋਂ ਇੱਕ ਅਤਿਵਾਦੀ ਨੂੰ ਜ਼ਖ਼ਮੀ ਵੀ ਕਰ ਦਿੱਤਾ ਸੀ। ਮੁਕਾਬਲੇ ਦੌਰਾਨ ਜ਼ੂਮ ਦੇ ਦੋ ਗੋਲੀਆਂ ਲੱਗੀਆਂ ਸਨ ਅਤੇ ਉਹ ਵੀਰਵਾਰ ਨੂੰ ਦਮ ਤੋੜ ਗਿਆ ਸੀ। ਚਿਨਾਰ ਕੋਰ ਦੀ ਪੀਆਰਓ ਕਰਨਲ ਐਮਰੌਨ ਮੁਸਾਵੀ ਨੇ ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜ਼ੂਮ ਭਾਵੇਂ ਦੋ ਸਾਲ ਦਾ ਭਰ ਜਵਾਨ ਸੀ ਪਰ ਉਸ ਕੋਲ ਵਿਸ਼ਾਲ ਤਜਰਬਾ ਸੀ ਅਤੇ ਕਈ ਮੁਕਾਬਲਿਆਂ ਵਿੱਚ ਉਸ ਨੇ ਅਹਿਮ ਯੋਗਦਾਨ ਪਾਇਆ। ਜ਼ੂਮ ਦੇ ਵਿਛੋੜੇ ਨਾਲ ਚਿਨਾਰ ਕੋਰ ਨੇ ਇੱਕ ਅਹਿਮ ਟੀਮ ਮੈਂਬਰ ਗੁਆ ਲਿਆ ਹੈ। ਉਸਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ। -ਪੀਟੀਆਈ