ਜੰਮੂ, 11 ਜੁਲਾਈ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਪੁਲੀਸ ਨੇ ਇਮਰਾਨ ਮੀਰ ਨਾਮ ਦੇ ਵਿਅਕਤੀ ਨੂੰ ਇਕ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਥਾਣਾਮੰਡੀ ਇਲਾਕੇ ਦੇ ਹਸਯੋਤੇ ਪਿੰਡ ਦੇ ਇਮਰਾਨ ਨੇ ਸੋਸ਼ਲ ਮੀਡੀਆ ’ਤੇ ਗਊ ਹੱਤਿਆ ਦੀ ਤਸਵੀਰ ਉਸ ਸਮੇਂ ਸਾਂਝੀ ਕੀਤੀ ਜਦੋਂ ਲੋਕ ਈਦ-ਉਲ-ਜ਼ੁਹਾ ਮਨਾ ਰਹੇ ਸਨ। ਐੱਸਐੱਸਪੀ ਮੁਹੰਮਦ ਅਸਲਮ ਨੇ ਕਿਹਾ ਕਿ ਮਾਮਲਾ ਨਾਜ਼ੁਕ ਹੋਣ ਕਰਕੇ ਤੁਰੰਤ ਟੀਮਾਂ ਬਣਾ ਕੇ ਇਸ ਦੀ ਜਾਂਚ ਕੀਤੀ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। -ਪੀਟੀਆਈ