ਹਿਊਸਟਨ, 25 ਜੂਨ
ਅਮਰੀਕਾ ਦੇ ਟੈਕਸਾਸ ਸੂਬੇ ਦੀ ਪੁਲੀਸ ਨੇ ਡਲਾਸ ਵਿਚ ਰਿਟੇਲ ਸਟੋਰ ਵਿਚ ਲੁੱਟ ਦੌਰਾਨ 32 ਸਾਲਾ ਭਾਰਤੀ ਨਾਗਰਿਕ ਦੀ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਾਸਾਰੀ ਗੋਪੀਕ੍ਰਿਸ਼ਨ ਦੀ 21 ਜੂਨ ਨੂੰ ਡਲਾਸ ਦੇ ਪਲੇਜ਼ੈਂਟ ਗਰੋਵ ਵਿੱਚ ਰਿਟੇਲ ਸਟੋਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲ੍ਹੇ ਦੇ ਪਿੰਡ ਯਾਜਲੀ ਦਾ ਰਹਿਣ ਵਾਲਾ ਗੋਪੀਕ੍ਰਿਸ਼ਨ ਅੱਠ ਮਹੀਨੇ ਪਹਿਲਾਂ ਅਮਰੀਕਾ ਆਇਆ ਸੀ। ਪੁਲੀਸ ਨੇ ਗੋਪੀਕ੍ਰਿਸ਼ਨ ਦੇ ਕਤਲ ਦੇ ਦੋਸ਼ ਵਿੱਚ 21 ਸਾਲਾ ਡੇਵੋਂਟਾ ਮੈਥਿਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਪੁਲੀਸ ਨੇ ਦੱਸਿਆ ਕਿ ਲੁੱਟ ਦੌਰਾਨ ਮੈਥਿਸ ਸਟੋਰ ’ਚ ਦਾਖਲ ਹੋਇਆ ਅਤੇ ਕਾਊਂਟਰ ‘ਤੇ ਪਹੁੰਚ ਕੇ ਗੋਪੀਕ੍ਰਿਸ਼ਨ ਨੂੰ ਗੋਲੀ ਮਾਰ ਦਿੱਤੀ। ਉਸ ਨੇ ਭੱਜਣ ਤੋਂ ਪਹਿਲਾਂ ਸਾਮਾਨ ਲੁੱਟ ਲਿਆ।