ਸ੍ਰੀਨਗਰ:
ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਧਾਰਾ 370, ਜੋ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਸੀ, ਸੰਸਦ ਵੱਲੋਂ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਹਟਾ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਨੂੰ ਬਹਾਲ ਨਹੀਂ ਕਰੇਗੀ। ਭਾਜਪਾ ਦੇ ਕੌਮੀ ਤਰਜਮਾਨ ਸ਼ਾਹਨਵਾਜ਼ ਨੇ ਕਿਹਾ, ‘ਮੈਂ ਸੁਪਰੀਮ ਕੋਰਟ, ਨਿਆਂਪਾਲਿਕਾ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਪਰ ਧਾਰਾ 370 ਖਤਮ ਹੋ ਚੁੱਕੀ ਹੈ। ‘ਗੁਪਕਾਰ ਗੈਂਗ’ ਨੂੰ ਯਕੀਨ ਹੈ ਕਿ ਇਹ (ਧਾਰਾ 370) ਮੁੜ ਲਾਗੂ ਹੋਵੇਗੀ, ਪਰ ਮੈਨੂੰ ਵੀ ਯਕੀਨ ਹੈ ਇਹ ਬਹਾਲ ਨਹੀਂ ਹੋਵੇਗੀ। ਜਿਸ ਤਰ੍ਹਾਂ ਉਹ ਦਾਅਵਾ ਕਰ ਰਹੇ ਹਨ, ਉਸ ਤਰ੍ਹਾਂ ਮੈਂ ਵੀ ਦਾਅਵਾ ਕਰ ਰਿਹਾ ਹੈ।’
-ਪੀਟੀਆਈ