ਨਵੀਂ ਦਿੱਲੀ: ਉੱਘੇ ਆਰਥਿਕ ਮਾਹਿਰ ਅਰਵਿੰਦ ਸੁਬਰਾਮਣੀਅਨ ਨੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਵਜੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋ ਦਿਨ ਪਹਿਲਾਂ ਸਿਆਸੀ ਸਮੀਖਿਆਕਾਰ ਪ੍ਰਤਾਪ ਭਾਨੂੰ ਮਹਿਤਾ ਨੇ ਯੂਨੀਵਰਸਿਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਸਾਬਕਾ ਮੁੱਖ ਆਰਥਿਕ ਸਲਾਹਕਾਰ ਸੁਬਰਾਮਣੀਅਨ ਪਿਛਲੇ ਸਾਲ ਜੁਲਾਈ ’ਚ ਅਰਥਸ਼ਾਸਤਰ ਵਿਭਾਗ ’ਚ ਪ੍ਰੋਫ਼ੈਸਰ ਵਜੋਂ ਨਿਯੁਕਤ ਹੋਏ ਸਨ। ਇਸੇ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਬੁੱਧੀਜੀਵੀ ਅਸਤੀਫੇ ਦੇ ਰਹੇ ਹਨ। -ਪੀਟੀਆਈ