ਨਵੀਂ ਦਿੱਲੀ, 5 ਫਰਵਰੀ
ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਕਿ ਉਹ ਯੂਪੀਐੱਸਸੀ ਪ੍ਰੀਖਿਆ ਦੇਣ ਦੇ ਚਾਹਵਾਨਾਂ ਨੂੰ ਸ਼ਰਤਾਂ ਤਹਿਤ ਇਕ ਵਾਧੂ ਮੌਕਾ ਦੇਣ ਲਈ ਤਿਆਰ ਹੈ। ਉਂਜ ਇਹ ਮੌਕਾ ਉਨ੍ਹਾਂ ਉਮੀਦਵਾਰਾਂ ਨੂੰ ਹੀ ਮਿਲੇਗਾ, ਜੋ ਪਿਛਲੇ ਸਾਲ (2020) ਕੋਵਿਡ-19 ਮਹਾਮਾਰੀ ਦੌਰਾਨ ਹੋਈ ਪ੍ਰੀਖਿਆ ਵਿੱਚ ਆਪਣੀ ਆਖਰੀ ਕੋਸ਼ਿਸ਼ ਵਜੋਂ ਬੈਠੇ ਸਨ। ਕੇਂਦਰ ਸਰਕਾਰ ਨੇ ਕਿਹਾ ਕਿ ਇਹ ਇਕੋ ਵਾਰ ਮਿਲਣ ਵਾਲੀ ਛੋਟ ਹੋਵੇਗੀ। ਪੀਟੀਆਈ