ਜੋਧਪੁਰ: ਅਖੌਤੀ ਸਾਧ ਆਸਾਰਾਮ ਨੇ ਹਰਿਦੁਆਰ ਵਿੱਚ ਆਯੁਰਵੇਦ ਵਿਧੀ ਨਾਲ ਉਪਚਾਰ ਕਰਵਾਉਣ ਲਈ ਜ਼ਮਾਨਤ ਮੰਗੀ ਹੈ। ਹਾਲਾਂਕਿ ਆਸਾਰਾਮ ਨੂੰ ਅਜੇ ਹੋਰ ਉਡੀਕ ਕਰਨੀ ਪਏਗੀ, ਕਿਉਂਕਿ ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਇਕ ਹਫ਼ਤੇ ਲਈ ਅੱਗੇ ਪਾ ਦਿੱਤੀ ਹੈ। ਬਲਾਤਕਾਰ ਦਾ ਦੋਸ਼ੀ ਅਖੌਤੀ ਬਾਬਾ ਕਰੋਨਾ ਦੀ ਮਾਰ ਹੇਠ ਹੋਣ ਕਰਕੇ ਅੱਜਕੱਲ੍ਹ ਜੋਧਪੁਰ ਸਥਿਤ ਏਮਸ ਵਿੱਚ ਦਾਖ਼ਲ ਹੈ। ਕੇਸ ਦੀ ਸੁਣਵਾਈ 21 ਮਈ ਤੱਕ ਅੱਗੇ ਪਾ ਦਿੱਤੀ ਹੈ। -ਪੀਟੀਆਈ