ਜੰਮੂ, 7 ਸਤੰਬਰ
ਜੰਮੂ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਦੀ ਲਾਸ਼ ਬੁੱਧਵਾਰ ਨੂੰ ਉਸ ਦੇ ਰਿਹਾਇਸ਼ੀ ਕੁਆਰਟਰ ਦੇ ਅੰਦਰ ਲਟਕਦੀ ਮਿਲੀ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਕੁੱਝ ਵਿਦਿਆਰਥੀਆਂ ਵੱਲੋਂ ਉਸ ਖ਼ਿਲਾਫ਼ ਜਿਨਸ਼ੀ ਸ਼ੋਸ਼ਣ ਦੀ ਸ਼ਿਕਾਇਤ ਕਰਵਾਏ ਜਾਣ ’ਤੇ ਇੱਕ ਦਿਨ ਪਹਿਲਾਂ ਹੀ ਉਸ ਨੂੰ ਮੁਅੱਤਲ ਕੀਤਾ ਗਿਆ ਸੀ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੇਰਠ ਦੇ ਰਹਿਣ ਵਾਲੇ ਮਨੋਵਿਗਿਆਨ ਦੇ ਪ੍ਰੋਫੈਸਰ ਚੰਦਰ ਸ਼ੇਖਰ (45) ਆਪਣੀ ਪਤਨੀ ਤੇ ਧੀ ਨਾਲ ਕੈਂਪਸ ਵਿੱਚ ਰਹਿ ਰਿਹਾ ਸੀ ਅਤੇ ਪਹਿਲੀ ਸਤੰਬਰ ਨੂੰ ਉਸ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਉਹ ਪ੍ਰੇਸ਼ਾਨ ਸੀ।