ਨਵੀਂ ਦਿੱਲੀ: ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਬੀਐੱਸਐਫ ਦਾ ਮੁਖੀ (ਡੀਜੀ) ਲਾਇਆ ਗਿਆ ਹੈ। ਵੀਐੱਸਕੇ ਕੌਮੁੜੀ ਗ੍ਰਹਿ ਮੰਤਰਾਲੇ ਵਿਚ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਹੋਣਗੇ। ਮੌਜੂਦਾ ਸਮੇਂ ਅਸਥਾਨਾ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ ਵਿਚ ਡਾਇਰੈਕਟਰ ਜਨਰਲ ਹਨ। ਦੱਸਣਯੋਗ ਹੈ ਕਿ ਸੀਮਾ ਸੁਰੱਖਿਆ ਬਲ ਮਾਰਚ ਤੋਂ ਹੀ ਬਿਨਾਂ ਰੈਗੂਲਰ ਮੁਖੀ ਤੋਂ ਚੱਲ ਰਿਹਾ ਸੀ। ਪਹਿਲੇ ਡੀਜੀ ਵੀਕੇ ਜੌਹਰੀ ਨੂੰ ਮੱਧ ਪ੍ਰਦੇਸ਼ ਕੇਡਰ ਵਾਪਸ ਭੇਜ ਦਿੱਤਾ ਗਿਆ ਸੀ। ਉਨ੍ਹਾਂ ਉੱਥੇ ਸੂਬਾ ਪੁਲੀਸ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਸੀ। ਆਈਟੀਬੀਪੀ ਦੇ ਮੁਖੀ ਐੱਸ.ਐੱਸ. ਦੇਸਵਾਲ ਕੋਲ ਹੀ ਬੀਐੱਸਐਫ ਦਾ ਵਾਧੂ ਚਾਰਜ ਸੀ। ਅਸਥਾਨਾ ਦਾ ਕਾਰਜਕਾਲ 31 ਜੁਲਾਈ, 2021 ਨੂੰ ਖ਼ਤਮ ਹੋਵੇਗਾ।
-ਪੀਟੀਆਈ