ਜੈਪੁਰ, 12 ਦਸੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਹਿੰਦੂਆਂ ਦਾ ਦੇਸ਼ ਹੈ, ਹਿੰਦੂਤਵਵਾਦੀਆਂ ਦਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਤਿੰਨ-ਚਾਰ ਦੋਸਤਾਂ ਨੇ ਸੱਤ ਸਾਲਾਂ ਵਿੱਚ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਸ੍ਰੀ ਗਾਂਧੀ ਨੇ ਕਿਹਾ, ‘ਮੈਂ ਹਿੰਦੂਤਵਵਾਦੀ ਨਹੀਂ ਹਾਂ, ਮੈਂ ਹਿੰਦੂ ਹਾਂ।’ ਇੱਥੇ ‘ਮਹਿੰਗਾਈ ਹਟਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਹੈ, ਦਰਦ ਹੈ ਤੇ ਇਹ ਕੰਮ ਹਿੰਦੂਤਵਵਾਦੀਆਂ ਨੇ ਕੀਤਾ ਹੈ। ਹਿੰਦੂਤਵਵਾਦੀ ਕਿਸੇ ਵੀ ਹਾਲਤ ਵਿੱਚ ਸੱਤਾ ਚਾਹੁੰਦੇ ਹਨ।